ਗ੍ਰੰਥੀ ਨੂੰ ਬੰਦੂਕ ਵਿਖਾ ਘਰ ਵਿਚ ਠਹਿਰਿਆ ਰਿਹਾ ਅੰਮ੍ਰਿਤਪਾਲ, ਪੜ੍ਹੋ ਵੇਰਵਾ 

ਗ੍ਰੰਥੀ ਨੂੰ ਬੰਦੂਕ ਵਿਖਾ ਘਰ ਵਿਚ ਠਹਿਰਿਆ ਰਿਹਾ ਅੰਮ੍ਰਿਤਪਾਲ, ਪੜ੍ਹੋ ਵੇਰਵਾ 

ਜਲੰਧਰ, : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬੀਆਂ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਜਾ ਕੇ ਗ੍ਰੰਥੀ ਸਿੰਘ ਨੂੰ ਬੰਦੂਕ ਵਿਖਾ ਕੇ ਧਮਕਾਇਆ ਤੇ ਤਕਰੀਬਨ ਇਕ ਘੰਟਾ ਉਸਦੇ ਘਰ ਰੁਕਿਆ ਰਿਹਾ। ਇਥੇ ਗ੍ਰੰਥ ਸਿੰਘ ਦੇ ਲੜਕੇ ਦੇ ਵਿਆਹ ਵਾਸਤੇ ਲੜਕੀ ਵਾਸਤੇ ਉਸਨੂੰ ਵੇਖਣ ਆਉਣ ਵਾਲੇ ਸਨ। ਉਹਨਾਂ ਵਾਸਤੇ ਤਿਆਰ ਕੀਤੀ ਖਾਣਾ ਵੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ ਛੱਕ ਗਏ। 
ਅੰਮ੍ਰਿਤਪਾਲ ਸਿੰਘ ਨੇ ਗ੍ਰੰਥੀ ਸਿੰਘ ਦਾ ਫੋਨ ਵੀ ਵਰਤਿਆ ਤੇ ਉਸ ਤੋਂ ਕਈ ਕਾਲਾਂ ਕੀਤੀਆਂ। ਇਥੇ ਹੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਗ੍ਰੰਥੀ ਸਿੰਘ ਦੇ ਮੁੰਡੇ ਦੀਆਂ ਪੱਗਾਂ ਬੰਨ ਲਈਆਂ ਤੇ ਉਸਦੇ ਕਪੜੇ ਵੀ ਅਲਮਾਰੀ ਵਿਚੋਂ ਕੱਢ ਕੇ ਕਪੜੇ ਬਦਲ ਲਏ। 
ਇਸੇ ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਸਿੰਘ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਅੱਗੇ ਫਰਾਰ ਹੋ ਗਿਆ। 

ad